Bajre Da Dhoda Lyrics || बाजरे दा ढोडा लिरिक्स
बाजरे दा ढोडा धने हथा ते पका लेया बाजरे दा ढोडा
धने हरी दा दर्शन भगतो पथरा च पा लिया बाजरे दा ढोडा
इक दिन बेह के प्रेम प्यार विच करण लगे दो गल्ला,
भगवन कहंदे सुन ओ धनेया केहड़ी जगा मैं मल्ला,
तुसी मेरे हल चलाओ खेता नु पानी लावो
पेहला जा के भगवान मेरियां गौआ नु पानी पिला लिया बाजरे दा ढोडा
भगवन केहंदे सुन ओ धनेया भूख लगी मेनू दाहडी,
पेहला मेनू खान नु देदे फेर करांगे वाह्डी,
भुखेया हल नी चलदे भुखेया कम नही हुने
कम है तेरा डाहडा धनेया भूख ने मेनू सता लिया
बाजरे दा ढोडा
धना कहंदा सुन मेरे भगवान अज मेरे काभू आया
पंडिता दे घर वेहला रहंदा अपना समा गवाया
वे गला करदा ऐ खोटी
फेर दिआंगा रोटी
पेहला जा के भगवान मेरिया गौआ नु चरा लिया,
बाजरे दा ढोडा
प्रेम प्यार दी गल अनोखी विरला इस नु जाने,
जेह्डा एहदी रजा च आवे ओहिओ मौजा माने
एहदी अनोखी माया भेद किसे न पाया,
भेद पावे ओहियो जेह्डा प्यार ऐहदे विच आ गया
बाजरे दा ढोडा
मैं बलिहारी जावा श्यामा जिह्ना दियां मने
लोका ने बीज लिया मकी ते बाजरा ,
धने ने बीज लये गने मैं बलिहारी
लोका दा उग गया मक्की ते बाजरा,
धने दे उग गए गने मैं बलिहारी
लोका दे ठाकुर दर्शन ना देंव्दे
धने दा पत्थरा चो जन्मे मैं बलिहारी
लोका दे ठाकुर भोग न लाव्दे ,
धने दा चुप्दा ऐ गन्ने मैं बलिहारी
लोका दे ठाकुर कुझ वी ना पीव्दे,
लस्सी दे पींदा भर भर छने मैं बलिहारी
लोका दे ठाकुर कम न करदे,
धने दा फिरदा बने बने मैं बलिहारी
रेशम दे कपड़े लोक दे ठाकुर पाँवदे,
धने दा बन लंगोटी घुमे मैं बलिहारी
लोका दे ठाकुर कुझ भी नही खांदे
धने दा ठाकुर दोड़े भने
लोका दे ठाकुर दूर दूर वसदे
धने दा ठाकुर कने कने मैं बलिहारी
लोका दे बेड़े डूभ डूभ जांवदे,
धने दा हो गया बने मैं बलिहारी
लोका दे ठाकुर दूर दूर वसदे
धने दा ठाकुर कने कने मैं बलिहारी
लोका दे बेड़े डूभ डूभ जांवदे,
धने दा हो गया बने मैं बलिहारी
Bajre Da Dhoda Punjabi Lyrics
ਬਾਜਰੇ ਦਾ ਢੋਡਾ ll ਧੰਨੇ, ਹੱਥਾਂ ਤੇ ਪਕਾ ਲਿਆ, ਬਾਜਰੇ ਦਾ ਢੋਡਾ l
ਧੰਨੇ ਹਰੀ ਦਾ ਦਰਸ਼ਨ ਭਗਤੋ, ਪੱਥਰਾਂ ਵਿਚੋਂ ਪਾ ਲਿਆ, ਬਾਜਰੇ ਦਾ ਢੋਡਾ ll
ਇੱਕ ਦਿਨ ਬਹਿ ਕੇ, ਪ੍ਰੇਮ ਪਿਆਰ ਵਿੱਚ, ਕਰਨ ਲੱਗੇ ਦੋ ਗੱਲਾਂ l
ਭਗਵਨ ਕਹਿੰਦੇ, ਸੁਣ ਓ ਧੰਨਿਆ, ਕੇਹੜੀ ਜਗ੍ਹਾ ਮੈਂ ਮੱਲ੍ਹਾਂ ll
ਤੁਸੀਂ ਮੇਰੇ ਹੱਲ ਚਲਾਓ,,,,,,,,,,,ਜੈ ਹੋ l
ਖੇਤਾਂ ਨੂੰ ਪਾਣੀ ਲਾਓ,,,,,,,,,,,ਜੈ ਹੋ ll
ਪਹਿਲਾਂ ਜਾ ਕੇ, ਭਗਵਨ ਮੇਰੀਆਂ, ਗਊਆਂ ਨੂੰ ਪਾਣੀ ਪਿਲਾ ਲਿਆ ਬਾਜਰੇ ਦਾ ਢੋਡਾ,,,,,,,,,,,
ਭਗਵਨ ਕਹਿੰਦੇ, ਸੁਣ ਓ ਧੰਨਿਆ, ਭੁੱਖ ਲੱਗੀ ਮੈਨੂੰ ਡਾਹਢੀ l
ਪਹਿਲਾਂ ਮੈਨੂੰ, ਖਾਣ ਨੂੰ ਦੇ ਦੇ, ਫੇਰ ਕਰਾਂਗਾ ਵਾਹਢੀ ll
ਭੁੱਖਿਆਂ ਹੱਲ ਨੀ ਚੱਲਦੇ,,,,,,,,,,,,ਜੈ ਹੋ l
ਭੁੱਖਿਆਂ ਕੰਮ ਨਹੀਂ ਹੁੰਦੇ,,,,,,,,,,,,ਜੈ ਹੋ ll
ਕੰਮ ਹੈ ਤੇਰਾ, ਡਾਹਢਾ ਧੰਨਿਆ, ਭੁੱਖ ਨੇ ਮੈਨੂੰ ਸਤਾ ਲਿਆ,
ਬਾਜਰੇ ਦਾ ਢੋਡਾ,,,,,,,,,,,,
ਧੰਨਾ ਕਹਿੰਦਾ, ਸੁਣ ਮੇਰੇ ਭਗਵਨ, ਅੱਜ ਮੇਰੇ ਕਾਬੂ ਆਇਆ l
ਪੰਡਿਤਾਂ ਦੇ ਘਰ, ਵੇਹਲਾ ਰਹਿੰਦਾ, ਅਪਣਾ ਸਮਾਂ ਗਵਾਇਆ ll
ਵੇ ਗੱਲਾਂ ਕਰਦਾ ਏ ਖੋਟੀ,,,,,,,,,,,,ਜੈ ਹੋ l
ਫੇਰ ਦਿਆਂਗਾ ਰੋਟੀ,,,,,,,,,,,,ਜੈ ਹੋ ll
ਪਹਿਲਾਂ ਜਾ ਕੇ, ਭਗਵਨ ਮੇਰੀਆਂ, ਗਊਆਂ ਨੂੰ ਚਰਾ ਲਿਆ,
ਬਾਜਰੇ ਦਾ ਢੋਡਾ,,,,,,,,,,,,
ਪ੍ਰੇਮ ਪਿਆਰ ਦੀ, ਗੱਲ ਅਨੋਖੀ, ਵਿਰਲਾ ਹੀ ਏਹਨੂੰ ਜਾਣੇ l
ਜੇਹੜਾ ਏਹਦੀ, ਰਜ਼ਾ ਚ ਆਵੇ, ਓਹੀਓ ਮੌਜਾਂ ਮਾਣੇ ll
ਏਹਦੀ ਅਨੋਖੀ ਮਾਇਆ ,,,,,,,,,,,ਜੈ ਹੋ l
ਭੇਦ ਕਿਸੇ ਨਾ ਪਾਇਆ,,,,,,,,,,,ਜੈ ਹੋ ll
ਭੇਦ ਪਾਵੇ, ਓਹੀਓ ਜੇਹੜਾ, ਪਿਆਰ ਏਹਦੇ ਵਿੱਚ ਆ ਗਿਆ,
ਬਾਜਰੇ ਦਾ ਢੋਡਾ,,,,,,,,,,,,
ਮੈਂ ਬਲਿਹਾਰੀ ਜਾਵਾਂ, ਸ਼ਿਆਮਾ ਜਿਹਨਾਂ ਦੀਆਂ ਮੰਨ੍ਹੇ ll
ਲੋਕਾਂ ਨੇ ਬੀਜ ਲਿਆ, ਮੱਕੀ ਤੇ ਬਾਜਰਾ ll
ਧੰਨੇ ਨੇ ਬੀਜ ਲਏ ਗੰਨ੍ਹੇ, ਮੈਂ ਬਲਿਹਾਰੀ,,,,,,,,,,,,
ਲੋਕਾਂ ਦਾ ਉੱਗ ਗਿਆ, ਮੱਕੀ ਤੇ ਬਾਜਰਾ ll
ਧੰਨੇ ਦੇ ਉੱਗ ਗਏ ਗੰਨ੍ਹੇ, ਮੈਂ ਬਲਿਹਾਰੀ,,,,,,,,,,,,
ਲੋਕਾਂ ਦੇ ਠਾਕੁਰ, ਦਰਸ਼ਨ ਨਾ ਦੇਂਵਦੇ ll
ਧੰਨੇ ਦਾ ਪੱਥਰਾਂ ‘ਚੋਂ ਜੰਮੇ, ਮੈਂ ਬਲਿਹਾਰੀ,,,,,,,,,,,,
ਲੋਕਾਂ ਦੇ ਠਾਕੁਰ, ਭੋਗ ਨਾ ਲਾਂਵਦੇ ll
ਧੰਨੇ ਦਾ ਚੂਪਦਾ ਏ ਗੰਨ੍ਹੇ, ਮੈਂ ਬਲਿਹਾਰੀ,,,,,,,,,,,,
ਲੋਕਾਂ ਦੇ ਠਾਕੁਰ, ਕੁਝ ਵੀ ਨਾ ਪੀਂਵਦੇ ll
ਲੱਸੀ ਦੇ ਪੀਂਦਾ ਭਰ ਭਰ ਛੰਨੇ, ਮੈਂ ਬਲਿਹਾਰੀ,,,,,,,,,,,,
ਲੋਕਾਂ ਦੇ ਠਾਕੁਰ, ਕੰਮ ਨਾ ਕਰਦੇ ll
ਧੰਨੇ ਦਾ ਫਿਰਦਾ ਬੰਨ੍ਹੇ ਬੰਨ੍ਹੇ, ਮੈਂ ਬਲਿਹਾਰੀ,,,,,,,,,,,,
ਰੇਸ਼ਮ ਦੇ ਕੱਪੜੇ, ਲੋਕਾਂ ਦੇ ਠਾਕੁਰ ਪਾਂਵਦੇ ll
ਧੰਨੇ ਦਾ ਬੰਨ੍ਹ ਲੰਗੋਟੀ ਘੁੰਮੇ, ਮੈਂ ਬਲਿਹਾਰੀ,,,,,,,,,,,,
ਲੋਕ ਦੇ ਠਾਕੁਰ, ਕੁਝ ਵੀ ਨਾ ਖਾਂਵਦੇ ll
ਧੰਨੇ ਦਾ ਠਾਕੁਰ ਢੋਡੇ ਭੰਨ੍ਹੇ, ਮੈਂ ਬਲਿਹਾਰੀ,,,,,,,,,,,,
ਲੋਕ ਦੇ ਠਾਕੁਰ, ਦੂਰ ਦੂਰ ਵੱਸਦੇ ll
ਧੰਨੇ ਦਾ ਠਾਕੁਰ ਕੰਨ੍ਹੇ ਕੰਨ੍ਹੇ, ਮੈਂ ਬਲਿਹਾਰੀ,,,,,,,,,,,,
ਲੋਕਾਂ ਦੇ ਬੇੜੇ, ਡੁੱਬ ਡੁੱਬ ਜਾਂਵਦੇ ll
ਧੰਨੇ ਦਾ ਹੋ ਗਿਆ ਬੰਨ੍ਹੇ, ਮੈਂ ਬਲਿਹਾਰੀ,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ